Friday, September 20, 2024

ਪੰਜਾਬ

ਨਾਨਕਸ਼ਾਹੀ ਕੈਲੰਡਰ ਗਲਤ ਸੀ ਤਾਂ ਇਸ ਨੂੰ ਤਿਆਰ ਤੇ ਲਾਗੂ ਕਰਨ ਵਾਲੇ ਤਲਬ ਹੋਣ-ਵੇਦਾਂਤੀ

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਜੇਕਰ ਸਿੱਖ ਕੌਮ ਦੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ, ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਗਲਤ ਸੀ ਤਾਂ ਉਨ੍ਹਾਂ (ਵੇਦਾਂਤੀ) ਸਮੇਤ ਇਸਨੂੰ ਤਿਆਰ ਕਰਨ ਵਾਲੇ ਸ੍ਰ ਪਾਲ ਸਿੰਘ ਪੁਰੇਵਾਲ, ਸਹਿਮਤੀ ਦੇਣ ਵਾਲੀਆਂ ਸਮੂੰਹ ਪੰਥਕ ਸੰਸਥਾਵਾਂ ਦੇ ਮੁਖੀਆਂ, ਲਾਗੂ ਕਰਨ ਵਾਲੇ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ, ਸਿੰਘ ਸਾਹਿਬਾਨ …

Read More »

ਖਾਲਸਾ ਕਾਲਜ ਦੇ ਪ੍ਰੋ: ਦਲਜੀਤ ਸਿੰਘ ਨੇ ਅੰਤਰਰਾਸ਼ਟਰੀ ਖੇਡ ਕਾਨਫ਼ਰੰਸ ‘ਚ ਪੜ੍ਹਿਆ ਪਰਚਾ

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜ ਅੰਮ੍ਰਿਤਸਰ ਦੇ ਖੇਡ ਵਿਭਾਗ ਦੇ ਪ੍ਰੋ: ਡਾ. ਦਲਜੀਤ ਸਿੰਘ ਨੇ 24ਵੇਂ ਪੇਨ ਏਸ਼ੀਅਨ ਸੋਸਾਇਟੀ ਫ਼ਾਰ ਸਪੋਰਟਸ ਐਂਡ ਫ਼ਿਜ਼ੀਓਥਰੈਪੀ ਐਜ਼ੂਕੇਸ਼ਨਲ ਕਾਨਫ਼ਰੰਸ ‘ਚ ਉਲੰਪਿਕ 2008 ਦੀ ਮੀਡੀਆ ਕਵਰੇਜ਼ ਦੇ ਵਿਸ਼ੇ ‘ਤੇ ਆਪਣਾ ਖੋਜ ਪੱਤਰ ਪੜਿਆ। ਇਹ 3 ਰੋਜ਼ਾ ਕਾਨਫ਼ਰੰਸ ਕੋਲਕਾਤਾ ਦੇ ਸ਼ਾਂਤੀ ਨਿਕੇਤਨ ਵਿਸ਼ਵ ਭਾਰਤੀ ਕੇਂਦਰੀ ਯੂਨੀਵਰਸਿਟੀ ‘ਚ ਕੋਰੀਆ ਸਥਿਤ ਉਕਤ ਸੋਸਾਇਟੀ ਵੱਲੋਂ ਆਯੋਜਿਤ …

Read More »

ਗੁਰੂ ਰਵਿਦਾਸ ਜੀ

  ਪਰਮ ਪਿਤਾ ਪਰਮੇਸ਼ਰ ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਬੜਾ ਹੀ ਦਿਆਲੂ ਹੈ ਤੇ ਖੁਦ ਹੀ ਇਸ ਦਾ ਸੰਚਾਲਕ ਅਤੇ ਪ੍ਰਤਿਪਾਲਕ ਵੀ ਹੈ।  ਉਰ ਸੰਸਾਰ ਤੇ ਆਪਣੇ ਭਗਤਾਂ ਨੂੰ ਪ੍ਰੇਮ ਅਤੇ ਭਗਤੀ ਦਾ ਸੱਚਾ ਮਾਰਗ ਵਿਖਾ ਕੇ ਭਵ-ਸਾਗਰ ਤੋਂ ਪਾਰ ਕਰਨ ਲਈ ਵੱਖ-ਵੱਖ ਸਮੇਂ ਤੇ ਬਾਰ-ਬਾਰ ਮਨੁੱਖ ਦੇ ਚੋਲੇ ਵਿੱਚ ਸੰਸਾਰ ਵਿਚ ਆਉਂਦਾ ਰਹਿੰਦਾ ਹੈ। ਪਰਮਾਤਮਾ ਨੂੰ ਹੀ ਸੰਤ …

Read More »

ਸ.ਪਰਕਾਸ਼ ਸਿੰਘ ਬਾਦਲ ਦਾ ਕੋਈ ਸਾਨੀ ਨਹੀਂ – ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 12 ਫਰਵਰੀ ( ਪੰਜਾਬ ਪੋਸਟ ਬਿਊਰੋ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਨੇ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤਾਂ ਜੋ ਮੇਰੇ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੂਰੀ ਪੈਦਾ ਕੀਤੀ ਜਾ ਸਕੇ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਹੈ …

Read More »

ਮੁੱਖ ਮੰਤਰੀ ਨੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ — ਕੇਂਦਰ ਸਰਕਾਰ ਏਅਰ ਮਾਰਸ਼ਲ ਅਰਜਨ ਸਿੰਘ ਨੂੰ ‘ਭਾਰਤ ਰਤਨ’ ਨਾਲ ਸਨਮਾਨੇ – ਬਾਦਲ

ਅੰਮ੍ਰਿਤਸਰ, 12 ਫਰਵਰੀ ( ਪੰਜਾਬ ਪੋਸਟ ਬਿਊਰੋ)- ਦੇਸ਼ ਦੀਆਂ ਉੱਘੀਆਂ ਹਸਤੀਆਂ ਨੂੰ ਦੇਸ਼ ਦਾ ਸਰਵਉਚ ਐਵਾਰਡ ਦੇਣ ਦੀ ਰਵਾਇਤ ਨੂੰ ਤੋੜਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਮਾਰਸ਼ਲ ਆਫ ਦੀ ਏਅਰ ਫੋਰਸ ਸ੍ਰੀ ਅਰਜਨ ਸਿੰਘ ਵੱਲੋਂ ਦੇਸ਼ ਦੀ ਅਖੰਡਤਾ ਤੇ ਏਕਤਾ ਦੀ ਕਾਇਮੀ ਲਈ ਪਾਏ ਲਾਮਿਸਾਲ ਯੋਗਦਾਨ ਬਦਲੇ ਉਨਾਂ ਨੂੰ ਸਰਬਉਚ ਸਿਵਲੀਅਨ …

Read More »

ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 11 ਫਰਵਰੀ ( ਪੰਜਾਬ ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਤੇ’ ਸ: ਚਰਨਜੀਤ ਸਿੰਘ ਚੱਢਾ ਅਹੁਦੇਦਾਰਾਂ, ਕਾਰਜਕਾਰਣੀ ਕਮੇਟੀ ਤੇ ਹੋਰ ਮੈਂਬਰਾਂ ਸਮੇਤ  ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿੰਨਾਂ ਦਾ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ’ ਸ਼੍ਰੋਮਣੀ ਕਮੇਟੀ ਵਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ।ਸ੍ਰ, ਚੱਢਾ ਨੇ ਸ੍ਰੀ ਗੁਰੂ ਗ੍ਰੰਥ …

Read More »

ਸ਼੍ਰੋਮਣੀ ਕਮੇਟੀ ਵਲੋਂ ਫੈਸਲੇ ਅਕਾਲੀ ਦਲ ਦੀ ਸਲਾਹ ਨਾਲ ਲਏ ਜਾਂਦੇ ਹਨ- ਮੱਕੜ

  ਅੰਮ੍ਰਿਤਸਰ, 11  ਫਰਵਰੀ (ਨਰਿੰਦਰ ਪਾਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਸਾਫ ਕਿਹਾ ਹੈ ਕਿ ‘ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀਆਂ ਟਿਕਟਾਂ ਕਾਰਣ ਹੀ ਕਮੇਟੀ ਦੇ ਮੈਂਬਰ, ਅਹੁਦੇਦਾਰ ਤੇ ਪ੍ਰਧਾਨ ਬਣੇ ਹਾਂ, ਇਥੇ  ਫੈਸਲੇ ਅਕਾਲੀ ਦਲ  ਦੀ ਸਲਾਹ ਮਸ਼ਵਰੇ ਨਾਲ ਹੀ ਲਏ ਜਾਂਦੇ ਹਨ ‘ਲੇਕਿਨ ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਸ੍ਰੀ ਦਰਬਾਰ …

Read More »

ਸੱਜਣ ਕੁਮਾਰ ਖਿਲਾਫ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਵਲੋਂ ਐਸ. ਆਈ. ਟੀ ਦਾ ਗਠਨ ਕਰਨ ‘ਤੇ ਕੇਜ਼ਰੀਵਾਲ ਦਾ ਧੰਨਵਾਦ

ਅੰਮ੍ਰਿਤਸਰ, 11 ਫਰਵਰੀ (ਨਰਿੰਦਰ ਪਾਲ ਸਿੰਘ)– ਦਿੱਲੀ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਵਲੋਂ ਦਿੱਲੀ ਸਿੱਖ ਕਤਲੇਆਮ ਦੇ ਸਮੁਚੇ ਮਾਮਲੇ ਦੀ ਜਾਂਚ ਕਰਾਉਣ ਲਈ ਇਕ ਸਪੈਸ਼ਲ ਜਾਂਚ ਕਮਿਸ਼ਨ ਸਥਾਪਿਤ ਕੀਤੇ ਜਾਣ ਦੇ ਮਾਮਲੇ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਪ੍ਰਮੁੱਖ ਗਵਾਹ ਤੇ ਮੁਦੱਈ ਬੀਬੀ ਜਗਦੀਸ਼ ਕੌਰ ਨੇ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਬਾਰ-ਬਾਰ ਧੰਨਵਾਦ ਕਰਦਿਆਂ ਕਿਹਾ …

Read More »

ਡੇਹਰੀਵਾਲ ਵਿਖੇ ਭਗਵਾਨ ਵਾਲਮੀਕ ਦਿਵਸ ਮਨਾਇਆ ਗਿਆ

ਤਰਸਿੱਕਾ, 11 ਫਰਵਰੀ (ਕਵਲਜੀਤ ਸਿੰਘ) – ਤਰਸਿੱਕਾ ਦੇ ਨੇੜਲੇ ਪਿੰਡ ਡੇਹਰੀਵਾਲ ਵਿਖੇ ਭਗਵਾਨ ਵਾਲਮੀਕ ਦਿਵਸ ਮਨਾਇਆ ਗਿਆ, ਜਿਸ ਵਿੱਚ  ਵੱਖ-ਵੱਖ ਜਿਲ੍ਹਿਆਂ ਤੋਂ ਵੱਡੀ ਗਿਣਤੀ ‘ਚ ਪੁੱਜੇ ਵਾਲਮੀਕ ਭਾਈਚਾਰੇ ਨੂੰ ਭਗਵਾਨ ਵਾਲਮੀਕ ਦਿਵਸ ਦੀ ਵਧਾਈ ਦਿੰਦਿਆਂ ਵਾਲਮੀਕ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਰਵਨ ਸਿੰਘ ਗਿੱਲ ਨੇ ਕ੍ਰਾਂਤੀ ਸੈਨਾ ਦੇ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਹਿੰਮਤ ਨਾਲ …

Read More »

ਹਜਾਰਾਂ ਸਿੱਖਾਂ ਨੇ ਵਾਕ ਫਾਰ ਜਸਟਿਸ ਵਿੱਚ ਲਿਆ ਹਿੱਸਾ -ਪ੍ਰਧਾਨ ਮੰਤਰੀ ਨੂੰ ਸਿੱਖ ਹੋਣ ਦੇ ਨਾਤੇ ਦਿੱਲੀ ਕਮੇਟੀ ਨੇ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ,  10 ਫਰਵਰੀ (ਪੰਜਾਬ ਪੋਸਟ ਬਿਊਰੋ) ਹਜਾਰਾਂ ਸਿੱਖਾਂ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਵਾਕ ਫਾਰ ਜਸਟਿਸ ਮਾਰਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰਧਾਨ ਮੰਤਰੀ ਨਿਵਾਸ 7 ਰੇਸਕੋਰਸ ਤੱਕ ਕੱਢਦਿਆਂ ਹੋਇਆਂ 1984 ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਇਨਸਾਫ ਦੀ ਆਵਾਜ ਬੁਲੰਦ ਕੀਤੀ। ਕਾਂਗਰਸ ਪਾਰਟੀ ਨੇ ਜੂਨ 1984 …

Read More »